#  asiapunjabitv@gmail.com



ਅੰਮ੍ਰਿਤਸਰ ਦੀ ਜਿਤਾਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਪਾਉਣੀ ਹੈ : ਤਰਨਜੀਤ ਸਿੰਘ ਸੰਧੂ




ਰਾਜਾਸਾਂਸੀ / ਅੰਮ੍ਰਿਤਸਰ 2 ਅਪ੍ਰੈਲ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਨੇ ਹਲਕਾ ਰਾਜਾਸਾਂਸੀ ਦੇ ਭਾਜਪਾ ਦੇ ਬੂਥ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਇਕ ਸੰਧੂ ਨਹੀਂ, ਤੁਸੀਂ ਸਾਰੇ ਤਰਨਜੀਤ ਸੰਧੂ ਹੋ, ਇਸ ਵਾਰ ਅੰਮ੍ਰਿਤਸਰ ਦੀ ਸ਼ੀਟ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਪਾਉਣੀ ਹੈ ਅਤੇ ਉਨ੍ਹਾਂ ਤੋ ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲੈ ਕੇ ਆਉਣਾ ਹੈ ਜਿਸ ਵਿਚ ਹਲਕਾ ਰਾਜਾਸਾਂਸੀ ਵੀ ਆਉਂਦਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸ. ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਕਰਵਾਏ ਗਏ ਬੂਥ ਸੰਮੇਲਨ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਿਆ ਨੂੰ ਸੰਬੋਧਨ ਕਰਦਿਆਂ ਸਰਦਾਰ ਸੰਧੂ ਨੇ ਕਿਹਾ ਕਿ ਕਈ ਲੋਕ ਤੁਹਾਡੇ ਕੋਲ ਵੋਟ ਮੰਗਣ ਆਉਣਗੇ, ਪਰ ਤੁਸੀਂ ਉਨ੍ਹਾਂ ਤੋ ਪਿਛਲੀ ਪਾਰੀ ’ਚ ਕੀਤੇ ਕੰਮਾਂ ਬਾਰੇ ਸਵਾਲ ਕਰਨਾ, ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਲੋਕਾਂ ਨੂੰ ਮੂੰਹ ਨਾ ਜੋ ਕੇਵਲ ਲੋਕਾਂ ਨੂੰ ਗੁਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਇਥੇ ਪੰਜਾਬ ਵਿੱਚ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਪਾਰਟੀ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਸਰਦਾਰ ਤਰਨਜੀਤ ਸਿੰਘ ਸੰਧੂ ਜੋਸ਼ੀਲੇ ਵਰਕਰਾਂ ਦੇ ਠਾਠਾ ਮਰਦੇ ਇਕੱਠ ਦੇਖ ਗੱਦ ਗੱਦ ਹੁੰਦਿਆਂ ਕਿਹਾ ਕਿ ਅੱਜ ਜਿਹੜਾ ਜੋਸ਼ ਭਾਜਪਾ ਦੇ ਬੂਥ ਇੰਚਾਰਜਾਂ ਅਤੇ ਵਰਕਰਾਂ ਵਿਚ ਦੇਖਣ ਮਿਲਿਆ ਹੈ, ਉਸ ਨੇ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਇਹ ਸ਼ੀਟ ਭਾਜਪਾ ਜ਼ਰੂਰ ਜਿੱਤੇਗੀ। ਮੁਖਵਿੰਦਰ ਸਿੰਘ ਮਾਹਲ ਵੱਲੋਂ ਸਰਹੱਦੀ ਖੇਤਰ ਦੀਆਂ ਚੁਨੌਤੀਆਂ ਬਾਰੇ ਮਾਮਲਾ ਉਠਾਏ ਜਾਣ ’ਤੇ ਸਰਦਾਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਸਰਹੱਦੀ ਖੇਤਰ ਦੀਆਂ ਮੁਸ਼ਕਲਾਂ ਬਾਰੇ ਇਲਮ ਹੈ ਅਤੇ ਇਸ ਖੇਤਰ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਕੇਂਦਰੀ ਰੱਖਿਆ ਮੰਤਰੀ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਤਮਾਮ ਮਾਮਲਿਆਂ ’ਤੇ ਵਿਚਾਰਾਂ ਕੀਤੀਆਂ ਹਨ, ਕੇਂਦਰੀ ਮੰਤਰੀਆਂ ਨੇ ਭਰੋਸਾ ਦਿੱਤਾ ਹੈ ਕਿ ਸਰਹੱਦੀ ਮਸਲੇ ਹੱਲ ਜਲਦ ਕੀਤੇ ਜਾਣਗੇ। ਜਿਸ ਵਿਚ ਅਟਾਰੀ ਬਾਡਰ ਰਾਹੀਂ ਵਪਾਰ ਖੋਲ੍ਹਣਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ’ਚ ਨਵੀਨਤਾ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਇਆ ਜਾ ਸਕਦਾ ਹੈ, ਇਸ ਕਾਰਜ ਲਈ ਅੰਮ੍ਰਿਤਸਰ ਤੋ ਕਾਰਗੋ ਫਲਾਈਟਾਂ ਚਲਾਉਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ’ਚ ਕਾਬਲੀਅਤ ਦੀ ਕਮੀ ਨਹੀਂ ਪਰ ਅਵਸਰ ਦੀ ਕਮੀ ਜ਼ਰੂਰ ਹੈ। ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਅਵਸਰ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਦਹਾਕੇ ਪਹਿਲਾਂ ਅੰਮ੍ਰਿਤਸਰ ਉਦਯੋਗ ਦਾ ਕੇਂਦਰ ਹੋਇਆ ਕਰਦਾ ਸੀ ਹੁਣ ਵੀ ਇਥੇ ਉਦਯੋਗ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਤੋ ਮਦਦ ਅਤੇ ਵਿਦੇਸ਼ਾਂ ਖ਼ਾਸ ਕਰ ਕੇ ਅਮਰੀਕੀ ਕੰਪਨੀਆਂ ਤੋ ਪੂੰਜੀ ਨਿਵੇਸ਼ ਕਰਾਉਣ ਦੇ ਉਪਰਾਲੇ ਕੀਤੇ ਜਾਣਗੇ।







Copyright © 2023-24 ASIAPUNJABI