#  asiapunjabitv@gmail.comਵੱਡੀ ਖ਼ਬਰ: ਰਾਜਾ ਵੜਿੰਗ ਨੂੰ ਹਾਊਸ 'ਚੋਂ ਕੱਢਿਆ ਬਾਹਰ
ਚੰਡੀਗੜ੍ਹ, 6 ਮਾਰਚ 2024- ਪੰਜਾਬ ਵਿਧਾਨ ਸਭਾ ਬਜਟ ਦੌਰਾਨ ਸਦਨ ਦੇ ਵਿਚ ਕਥਿਤ ਤੌਰ ਤੇ ਅੜਿੱਕਾ ਪਾਉਣ ਦੇ ਦੋਸ਼ਾਂ ਤਹਿਤ ਰਾਜਾ ਵੜਿੰਗ ਨੂੰ ਸਪੀਕਰ ਦੇ ਹੁਕਮਾਂ ਤੇ ਹਾਊਸ ਵਿਚੋਂ ਬਾਹਰ ਕੱਢ ਦਿੱਤਾ ਗਿਆ। ਜਾਣਕਾਰੀ ਇਹ ਹੈ ਕਿ, ਰਾਜਾ ਵੜਿੰਗ ਬਜਟ ਤੇ ਬੋਲਣਾ ਚਾਅ ਰਿਹਾ ਸੀ, ਪਰ ਉਹਨੂੰ ਬੋਲਣ ਲਈ ਸਮਾਂ ਨਹੀਂ ਸੀ ਮਿਲ ਰਿਹਾ ਅਤੇ ਇਸੇ ਦੇ ਰੋਸ ਵਜੋਂ ਉਹ ਹਾਊਸ ਵਿਚ ਪਹਿਲਾਂ ਜ਼ਮੀਨ ਤੇ ਬੈਠ ਗਿਆ ਅਤੇ ਫਿਰ ਸਪੀਕਰ ਦੇ ਕਹਿਣ ਤੇ ਉਹਨੂੰ ਬਾਹਰ ਕੱਢ ਦਿੱਤਾ ਗਿਆ। ਜਾਣਕਾਰੀ ਮੁਤਾਬਿਕ, ਸਾਰੇ ਕਾਂਗਰਸੀ ਵਿਧਾਇਕ ਪਹਿਲਾਂ ਹਾਉਸ ਵਿਚੋਂ ਬਾਹਰ ਚਲੇ ਗਏ ਸਨ, ਕਿਉਂਕਿ ਉਨ੍ਹਾਂ ਵਲੋਂ ਹਾਉਸ ਵਿਚ ਨਾ ਬੋਲਣ ਦੇਣ ਦਾ ਦੋਸ਼ ਲਾਇਆ ਗਿਆ ਸੀ। ਦੂਜੇ ਪਾਸੇ, ਸਪੀਕਰ ਦਾ ਕਹਿਣਾ ਸੀ ਕਿ, ਸਭ ਕੁੱਝ ਕਾਇਦੇ ਕਾਨੂੰਨ ਮੁਤਾਬਿਕ ਚੱਲਦਾ, ਸਾਰਾ ਸਮਾਂ ਤਾਂ ਪ੍ਰਤਾਪ ਸਿੰਘ ਬਾਜਵਾ ਲੈ ਗਏ।Copyright © 2023-24 ASIAPUNJABI